Skip to content

ਪੰਜਾਬੀ

3 ਮਈ 2012 ਨੂੰ ਲੰਦਨ ਭਰ ਤੋਂ ਲੋਕਾਂ ਨੂੰ ਲੰਦਨ ਦੇ ਮੇਅਰ ਅਤੇ ਲੰਦਨ ਅਸੈਂਬਲੀ ਲਈ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।

ਇਹ ਚੋਣ ਇਹ ਚੁਣਨ ਬਾਰੇ ਹੈ ਕਿ ਤੁਹਾਡੀ ਪ੍ਰਤਿਨਿਧਤਾ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਕਈ ਪਹਿਲੂਆਂ - ਅੰਡਰਗ੍ਰਾਉਂਡ, ਸਥਾਨਕ ਬਸ ਸੇਵਾ, ਅਤੇ ਪੁਲੀਸ ਦੇ ਕੰਮ ਤੋਂ ਲੈ ਕੇ, ਹਰੇ ਭਰੇ ਖਾਲੀ ਸਥਾਨਾਂ, ਹਵਾ ਦੀ ਗੁਣਵੱਤਾ ਅਤੇ ਟ੍ਰੈਫਲਗਰ ਸਕਵੇਅਰ ਤਕ - ਲਈ ਫ਼ੈਸਲੇ ਕੌਣ ਕਰੇਗਾ।

ਵੋਟ ਪਾਉਣ ਲਈ ਜ਼ਰੂਰੀ ਹੈ ਕਿ:

  • 3 ਮਈ 2012 ਨੂੰ ਤੁਹਾਡੀ ਉਮਰ 18 ਸਾਲ ਜਾਂ ਵੱਧ ਹੋਵੇ
  • ਤੁਸੀਂ ਬ੍ਰਿਟਿਸ਼, ਕਾਮਨਵੈਲਥ, ਜਾਂ ਯੂਰਪੀ ਯੂਨਿਅਨ ਦੇ ਨਾਗਰਿਕ ਹੋਵੋ
  • ਤੁਸੀਂ ਲੰਦਨ ਵਿੱਚ ਰਹਿੰਦੇ ਹੋਵੋ
  • ਤੁਸੀਂ ਵੋਟ ਪਾਉਣ ਲਈ ਰਜਿਸਟਰ ਹੋਵੋ।

ਇਸ ਚੋਣ ਵਿੱਚ ਤੁਹਾਡੇ ਕੋਲ ਤਿੰਨ ਵੋਟਾਂ ਹੋਣਗੀਆਂ:

  • ਲੰਦਨ ਦੇ ਮੇਅਰ ਲਈ ਇੱਕ ਵੋਟ
  • ਇੱਕ ਵੋਟ ਉਸ ਵਿਅਕਤੀ ਲਈ ਜੋ ਤੁਹਾਡੇ ਸਥਾਨਕ ਇਲਾਕੇ ਦੀ ਪ੍ਰਤਿਨਿਧਤਾ ਕਰੇਗਾ
  • ਇੱਕ ਵੋਟ ਪੂਰੇ ਲੰਦਨ ਦੀ ਪ੍ਰਤਿਨਿਧਤਾ ਕਰਨ ਵਾਲੇ ਲੋਕਾਂ ਲਈ।

ਜਦੋਂ ਤੁਸੀਂ ਵੋਟ ਪਾਉਣ ਲਈ ਜਾਉਗੇ, ਤਾਂ ਤੁਹਾਨੂੰ ਤਿੰਨ ਬੈਲਟ ਪੇਪਰ ਦਿੱਤੇ ਜਾਣਗੇ।

ਇਹ ਚੋਣ, ਵੋਟ ਕਿੱਥੇ ਪਾਉਣੀ ਹੈ, ਵੋਟ ਕਦੋਂ ਪਾਉਣੀ ਹੈ ਅਤੇ ਆਪਣਾ ਬੈਲਟ ਪੇਪਰ ਕਿਵੇਂ ਭਰਨਾ ਹੈ, ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਜਨਵਰੀ 2012 ਵਿੱਚ ਦੁਬਾਰਾ ਇਸ ਵੈਬਪੇਜ 'ਤੇ ਆਉ। ਸਾਡੇ ਕੋਲ ਤੁਹਾਡੀ ਭਾਸ਼ਾ ਵਿੱਚ ਗਾਈਡਾਂ ਅਤੇ ਕਿਤਾਬਚੇ ਉਪਲਬਧ ਹੋਣਗੇ ਜੋ ਤੁਹਾਨੂੰ ਤੁਹਾਡੀ ਲੋੜ ਦੀ ਸਾਰੀ ਜਾਣਕਾਰੀ ਦੇਣਗੇ।

ਇਹ ਚੋਣ, ਵੋਟ ਕਿੱਥੇ ਪਾਉਣੀ ਹੈ, ਵੋਟ ਕਦੋਂ ਪਾਉਣੀ ਹੈ ਅਤੇ ਆਪਣਾ ਬੈਲਟ ਪੇਪਰ ਕਿਵੇਂ ਭਰਨਾ ਹੈ, ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਹੇਠਾਂ ਸਾਡਾ ਪੰਜਾਬੀ ਵਿੱਚ ਕਿਤਾਬਚਾ ਡਾਊਨਲੋਡ ਕਰੋ। ਜੇ ਤੁਸੀਂ ਦੂਜੇ ਲੋਕਾਂ ਨੂੰ ਚੋਣ ਵਿੱਚ ਆਪਣੀ ਰਾਇ ਦੇਣ ਬਾਰੇ ਦੱਸਣਾ ਚਾਹੋ ਤਾਂ ਪੰਜਾਬੀ ਵਿੱਚ ਪੋਸਟਰ ਵੀ ਉਪਲਬਧ ਹਨ।

ਕਿਰਪਾ ਕਰਕੇ ਨੋਟ ਕਰੋ ਕਿ ਸਾਰੇ ਬੈਲਟ ਪੇਪਰ ਅੰਗ੍ਰੇਜ਼ੀ ਵਿੱਚ ਹਨ ਅਤੇ ਅਨੁਵਾਦ ਕੀਤੀ ਗਈ ਸਮੱਗਰੀ ਪੋਲਿੰਗ ਸਟੇਸ਼ਨਾਂ ਤੇ ਉਪਲਬਧ ਨਹੀਂ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਆਪਣੀ ਸਹਾਇਤਾ ਲਈ ਕਿਸੇ ਵਿਅਕਤੀ ਨੂੰ ਆਪਣੇ ਨਾਲ ਪੋਲਿੰਗ ਸਟੇਸ਼ਨ ਲਿਜਾ ਸਕਦੇ ਹੋ ਹਾਲਾਂਕਿ ਇਹ ਜ਼ਰੂਰੀ ਹੈ ਕਿ ਤੁਸੀਂ ਬੈਲਟ ਪੇਪਰ ਆਪਣੇ-ਆਪ ਆਪਣੀ ਪਸੰਦ ਦੇ ਨਾਲ ਭਰੋ।

ਜੇ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਕਿ ਵੋਟ ਪਾਉਣ ਵਾਸਤੇ ਰਜਿਸਟਰ ਕਿਵੇਂ ਕਰਨਾ ਹੈ, ਤਾਂ ਕਿਰਪਾ ਕਰਕੇ www.aboutmyvote.co.uk ਤੇ ਜਾਉ।

ਆਪਣੀ ਰਾਇ ਦਿਓ। 3 ਮਈ ਨੂੰ ਵੋਟ ਪਾਉ।
 

Language

All languages